ShareYourGroupShareYourGroupQuotes

ਪੰਜਾਬੀ ਅਖਾਣ, ਅਰਥਾਂ ਸਮੇਤ

ਅਖਾਣ ਉਹ ਨਿੱਕੀ ਜਿਹੀ ਗੱਲ ਹੈ ਜਿਹੜੀ ਵੱਡਿਆਂ ਦੇ ਤਜਰਬੇ ਵਿੱਚੋਂ ਨਿਕਲੀ ਤੇ ਪੀੜ੍ਹੀਆਂ ਤੋਂ ਲੋਕਾਂ ਦੀ ਜ਼ਬਾਨ ਤੇ ਚੜ੍ਹੀ ਹੋਈ ਹੈ। ਇਨ੍ਹਾਂ ਦਾ ਕੋਈ ਇੱਕ ਲਿਖਾਰੀ ਨਹੀਂ ਹੁੰਦਾ। ਹੇਠਾਂ ਹਰ ਅਖਾਣ ਨਾਲ ਉਹਦਾ ਅਰਥ ਸੌਖੇ ਸ਼ਬਦਾਂ ਵਿੱਚ ਦਿੱਤਾ ਗਿਆ ਹੈ।

ਮਿਹਨਤ ਤੇ ਸਿਆਣਪ

  • ਜਿਹਾ ਬੀਜੋਗੇ, ਤਿਹਾ ਵੱਢੋਗੇ।

    ਜਿਹੋ ਜਿਹਾ ਕੰਮ ਕਰੋਗੇ, ਉਹੋ ਜਿਹਾ ਫਲ ਮਿਲੇਗਾ।

    ਅਖਾਣ
  • ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ।

    ਮਿਹਨਤ ਕਰਨ ਵਾਲੇ ਕੋਲ ਧਨ ਆਪੇ ਆਉਂਦਾ ਹੈ, ਜਿਵੇਂ ਪੱਖੇ ਅੱਗੇ ਹਵਾ।

    ਅਖਾਣ
  • ਕਰ ਮਜੂਰੀ, ਖਾਹ ਚੂਰੀ।

    ਮਿਹਨਤ ਕਰੋ ਤੇ ਸੁਖ ਨਾਲ ਖਾਓ।

    ਅਖਾਣ
  • ਜਿੱਥੇ ਚਾਹ, ਉੱਥੇ ਰਾਹ।

    ਮਨ ਵਿੱਚ ਪੱਕੀ ਇੱਛਾ ਹੋਵੇ ਤਾਂ ਰਾਹ ਲੱਭ ਹੀ ਪੈਂਦਾ ਹੈ।

    ਅਖਾਣ
  • ਫੁਹੀ ਫੁਹੀ ਤਲਾਅ ਭਰਦਾ ਹੈ।

    ਥੋੜ੍ਹਾ ਥੋੜ੍ਹਾ ਜੋੜਿਆਂ ਬਹੁਤ ਹੋ ਜਾਂਦਾ ਹੈ।

    ਅਖਾਣ
  • ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ।

    ਕੰਮ ਵੇਲੇ ਸਿਰ ਕੀਤਾ ਹੀ ਚੰਗਾ ਹੁੰਦਾ ਹੈ, ਮਗਰੋਂ ਕੀਤੇ ਦਾ ਕੋਈ ਮੁੱਲ ਨਹੀਂ।

    ਅਖਾਣ
  • ਹਿੰਮਤੇ ਮਰਦਾਂ, ਮਦਦੇ ਖ਼ੁਦਾ।

    ਜਿਹੜਾ ਹਿੰਮਤ ਕਰਦਾ ਹੈ, ਰੱਬ ਵੀ ਉਹਦੀ ਮਦਦ ਕਰਦਾ ਹੈ।

    ਅਖਾਣ
  • ਅਕਲ ਵੱਡੀ ਕਿ ਮੱਝ?

    ਸਰੀਰ ਦੀ ਤਾਕਤ ਨਾਲੋਂ ਸਿਆਣਪ ਵੱਡੀ ਹੁੰਦੀ ਹੈ।

    ਅਖਾਣ
  • ਨਾਚ ਨਾ ਜਾਣੇ, ਆਂਗਣ ਟੇਢਾ।

    ਆਪ ਕੰਮ ਨਾ ਆਉਣਾ ਤੇ ਕਸੂਰ ਹੋਰ ਚੀਜ਼ਾਂ ਦਾ ਕੱਢਣਾ।

    ਅਖਾਣ
  • ਥੋਥਾ ਚਣਾ, ਬਾਜੇ ਘਣਾ।

    ਜਿਹਦੇ ਵਿੱਚ ਗੁਣ ਘੱਟ ਹੋਣ, ਉਹ ਰੌਲਾ ਵੱਧ ਪਾਉਂਦਾ ਹੈ।

    ਅਖਾਣ
  • ਜਿਹੜੇ ਗੱਜਦੇ ਨੇ, ਉਹ ਵਰ੍ਹਦੇ ਨਹੀਂ।

    ਬਹੁਤੀਆਂ ਫੜ੍ਹਾਂ ਮਾਰਨ ਵਾਲੇ ਕੰਮ ਘੱਟ ਕਰਦੇ ਨੇ।

    ਅਖਾਣ
  • ਸੱਚ ਨੂੰ ਆਂਚ ਨਹੀਂ।

    ਸੱਚੇ ਬੰਦੇ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ।

    ਅਖਾਣ
  • ਅੰਤ ਭਲੇ ਦਾ ਭਲਾ।

    ਭਲਾ ਕਰਨ ਵਾਲੇ ਦਾ ਅਖ਼ੀਰ ਨੂੰ ਭਲਾ ਹੀ ਹੁੰਦਾ ਹੈ।

    ਅਖਾਣ

ਲੋਕ ਤੇ ਵਰਤ ਵਿਹਾਰ

  • ਆਪ ਭਲਾ ਤਾਂ ਜੱਗ ਭਲਾ।

    ਜੇ ਆਪ ਚੰਗੇ ਹੋਈਏ ਤਾਂ ਸਾਰੇ ਚੰਗੇ ਲੱਗਦੇ ਨੇ।

    ਅਖਾਣ
  • ਏਕੇ ਵਿੱਚ ਬਰਕਤ ਹੈ।

    ਰਲ ਮਿਲ ਕੇ ਰਹਿਣ ਵਿੱਚ ਹੀ ਤਾਕਤ ਤੇ ਖ਼ੁਸ਼ਹਾਲੀ ਹੈ।

    ਅਖਾਣ
  • ਇੱਕ ਇੱਕ ਤੇ ਦੋ ਗਿਆਰਾਂ।

    ਦੋ ਜਣੇ ਰਲ ਕੇ ਬਹੁਤ ਵੱਡਾ ਕੰਮ ਕਰ ਲੈਂਦੇ ਨੇ।

    ਅਖਾਣ
  • ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ।

    ਲੜਾਈ ਜਾਂ ਮੇਲ, ਦੋਹਾਂ ਪਾਸਿਆਂ ਤੋਂ ਹੁੰਦਾ ਹੈ।

    ਅਖਾਣ
  • ਘਰ ਦੀ ਮੁਰਗੀ ਦਾਲ ਬਰਾਬਰ।

    ਆਪਣੇ ਘਰ ਦੀ ਚੀਜ਼ ਜਾਂ ਬੰਦੇ ਦੀ ਕਦਰ ਨਹੀਂ ਹੁੰਦੀ।

    ਅਖਾਣ
  • ਅੰਨ੍ਹਿਆਂ ਵਿੱਚ ਕਾਣਾ ਰਾਜਾ।

    ਅਣਜਾਣਾਂ ਵਿੱਚ ਥੋੜ੍ਹਾ ਜਾਣਨ ਵਾਲਾ ਵੀ ਵੱਡਾ ਗਿਣਿਆ ਜਾਂਦਾ ਹੈ।

    ਅਖਾਣ
  • ਜਿਸ ਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ।

    ਅਮੀਰ ਬੰਦੇ ਦੀ ਹਰ ਗੱਲ ਸਿਆਣੀ ਮੰਨੀ ਜਾਂਦੀ ਹੈ।

    ਅਖਾਣ
  • ਜਿਹਦੀ ਲਾਠੀ, ਉਹਦੀ ਮੱਝ।

    ਤਕੜੇ ਦੀ ਹੀ ਚੱਲਦੀ ਹੈ।

    ਅਖਾਣ
  • ਚੋਰ ਦੀ ਦਾੜ੍ਹੀ ਵਿੱਚ ਤਿਣਕਾ।

    ਕਸੂਰਵਾਰ ਬੰਦਾ ਆਪੇ ਘਬਰਾ ਜਾਂਦਾ ਹੈ।

    ਅਖਾਣ
  • ਉਲਟਾ ਚੋਰ ਕੋਤਵਾਲ ਨੂੰ ਡਾਂਟੇ।

    ਗ਼ਲਤੀ ਕਰਨ ਵਾਲਾ ਹੀ ਦੂਜੇ ਨੂੰ ਦੋਸ਼ ਦੇਵੇ।

    ਅਖਾਣ
  • ਮੂੰਹ ਵਿੱਚ ਰਾਮ ਰਾਮ, ਬਗਲ ਵਿੱਚ ਛੁਰੀ।

    ਉੱਪਰੋਂ ਮਿੱਠਾ ਤੇ ਅੰਦਰੋਂ ਖੋਟਾ।

    ਅਖਾਣ
  • ਦੂਰ ਦੇ ਢੋਲ ਸੁਹਾਵਣੇ।

    ਦੂਰੋਂ ਹਰ ਚੀਜ਼ ਚੰਗੀ ਲੱਗਦੀ ਹੈ, ਨੇੜਿਓਂ ਉਹੋ ਜਿਹੀ ਨਹੀਂ ਹੁੰਦੀ।

    ਅਖਾਣ
  • ਉੱਚੀ ਦੁਕਾਨ, ਫਿੱਕਾ ਪਕਵਾਨ।

    ਨਾਂ ਵੱਡਾ, ਪਰ ਚੀਜ਼ ਮਾਮੂਲੀ।

    ਅਖਾਣ
  • ਮੱਝ ਅੱਗੇ ਬੀਨ ਵਜਾਉਣੀ।

    ਅਜਿਹੇ ਬੰਦੇ ਨੂੰ ਸਮਝਾਉਣਾ ਜਿਹਦੇ ਤੇ ਕੋਈ ਅਸਰ ਨਾ ਹੋਵੇ।

    ਅਖਾਣ

ਵੇਲਾ, ਧਨ ਤੇ ਜ਼ਿੰਦਗੀ

  • ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦਾ ਹੈ।

    ਇੱਕ ਵਾਰ ਧੋਖਾ ਖਾਧਾ ਬੰਦਾ ਬਹੁਤ ਚੌਕਸ ਹੋ ਜਾਂਦਾ ਹੈ।

    ਅਖਾਣ
  • ਇੱਕ ਅਨਾਰ, ਸੌ ਬਿਮਾਰ।

    ਚੀਜ਼ ਇੱਕ ਤੇ ਲੈਣ ਵਾਲੇ ਬਹੁਤੇ।

    ਅਖਾਣ
  • ਹੱਥ ਕੰਗਣ ਨੂੰ ਆਰਸੀ ਕੀ?

    ਜੋ ਸਾਹਮਣੇ ਦਿਸਦਾ ਹੈ, ਉਹਨੂੰ ਸਬੂਤ ਦੀ ਲੋੜ ਨਹੀਂ।

    ਅਖਾਣ
  • ਚਾਦਰ ਵੇਖ ਕੇ ਪੈਰ ਪਸਾਰੋ।

    ਆਪਣੀ ਆਮਦਨ ਮੁਤਾਬਕ ਹੀ ਖ਼ਰਚ ਕਰੋ।

    ਅਖਾਣ
  • ਅੱਗੇ ਸੱਪ ਤੇ ਪਿੱਛੇ ਸ਼ੀਂਹ।

    ਦੋਹੀਂ ਪਾਸੀਂ ਮੁਸੀਬਤ ਹੋਣੀ।

    ਅਖਾਣ
  • ਅਸਮਾਨੋਂ ਡਿੱਗੀ, ਖਜੂਰ ਤੇ ਅਟਕੀ।

    ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਜਾਣਾ।

    ਅਖਾਣ
  • ਡੁੱਬਦੇ ਨੂੰ ਤਿਣਕੇ ਦਾ ਸਹਾਰਾ।

    ਔਖੇ ਵੇਲੇ ਥੋੜ੍ਹੀ ਜਿਹੀ ਮਦਦ ਵੀ ਬਹੁਤ ਹੁੰਦੀ ਹੈ।

    ਅਖਾਣ
  • ਜਾਨ ਹੈ ਤਾਂ ਜਹਾਨ ਹੈ।

    ਜ਼ਿੰਦਗੀ ਸਭ ਤੋਂ ਕੀਮਤੀ ਹੈ, ਬਾਕੀ ਸਭ ਕੁਝ ਉਹਦੇ ਮਗਰੋਂ।

    ਅਖਾਣ
  • ਲਾਲਚ ਬੁਰੀ ਬਲਾ ਹੈ।

    ਲਾਲਚ ਦਾ ਨਤੀਜਾ ਹਮੇਸ਼ਾ ਮਾੜਾ ਹੁੰਦਾ ਹੈ।

    ਅਖਾਣ
  • ਸਬਰ ਦਾ ਫਲ ਮਿੱਠਾ ਹੁੰਦਾ ਹੈ।

    ਧੀਰਜ ਰੱਖਣ ਵਾਲੇ ਨੂੰ ਚੰਗਾ ਨਤੀਜਾ ਮਿਲਦਾ ਹੈ।

    ਅਖਾਣ
  • ਚਾਰ ਦਿਨਾਂ ਦੀ ਚਾਨਣੀ, ਫੇਰ ਹਨੇਰੀ ਰਾਤ।

    ਸੁਖ ਦੇ ਦਿਨ ਥੋੜ੍ਹੇ ਹੁੰਦੇ ਨੇ, ਇਸ ਲਈ ਹੰਕਾਰ ਨਾ ਕਰੋ।

    ਅਖਾਣ
  • ਨਾ ਰਹੇ ਬਾਂਸ, ਨਾ ਵੱਜੇ ਬੰਸਰੀ।

    ਝਗੜੇ ਦੀ ਜੜ੍ਹ ਹੀ ਮੁਕਾ ਦੇਣੀ।

    ਅਖਾਣ
  • ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ।

    ਕੰਮ ਵੀ ਬਣ ਜਾਵੇ ਤੇ ਕੋਈ ਨੁਕਸਾਨ ਵੀ ਨਾ ਹੋਵੇ।

    ਅਖਾਣ

ਅਖਾਣ ਤੇ ਮੁਹਾਵਰੇ ਵਿੱਚ ਫ਼ਰਕ

ਪੇਪਰ ਵਿੱਚ ਅਖਾਣ ਕਿਵੇਂ ਵਰਤੀਏ

ਅਖਾਣ ਕਿਉਂ ਸਾਂਭਣੇ ਚਾਹੀਦੇ ਨੇ

ਅਖਾਣਾਂ ਵਿੱਚ ਪੰਜਾਬ ਦਾ ਪਿੰਡ ਵੱਸਦਾ ਹੈ: ਖੇਤ, ਮੱਝਾਂ, ਖੂਹ, ਚੁੱਲ੍ਹਾ, ਸ਼ਰੀਕਾ ਤੇ ਸੱਥ। ਦਾਦੇ ਦਾਦੀਆਂ ਗੱਲ ਗੱਲ ਤੇ ਅਖਾਣ ਵਰਤਦੇ ਸਨ, ਤੇ ਇੱਕ ਅਖਾਣ ਲੰਮੇ ਭਾਸ਼ਣ ਨਾਲੋਂ ਵੱਧ ਅਸਰ ਕਰਦਾ ਸੀ। ਘਰ ਦੇ ਬਜ਼ੁਰਗਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਿਹੜੇ ਅਖਾਣ ਯਾਦ ਨੇ, ਤੇ ਲਿਖ ਲਓ। ਹਰ ਇਲਾਕੇ ਵਿੱਚ ਇੱਕੋ ਅਖਾਣ ਦੇ ਸ਼ਬਦ ਥੋੜ੍ਹੇ ਵੱਖਰੇ ਹੋ ਸਕਦੇ ਨੇ, ਤੇ ਦੋਵੇਂ ਰੂਪ ਠੀਕ ਹੁੰਦੇ ਨੇ।

ਹਿੰਦੀ ਤੇ ਅੰਗਰੇਜ਼ੀ ਵਿੱਚ ਮਿਲਦੇ ਜੁਲਦੇ ਅਖਾਣ

ਬਹੁਤੇ ਅਖਾਣਾਂ ਦੇ ਜੋੜੀਦਾਰ ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਮਿਲਦੇ ਨੇ। ਹਿੰਦੀ ਕਹਾਵਤਾਂ हिंदी कहावतें ਪੰਨੇ ਤੇ ਅਤੇ ਅੰਗਰੇਜ਼ੀ ਕਹਾਵਤਾਂ English proverbs ਪੰਨੇ ਤੇ ਅਰਥਾਂ ਸਮੇਤ ਦਿੱਤੀਆਂ ਗਈਆਂ ਨੇ।

Good to know

Questions

ਅਖਾਣ ਤੇ ਕਹਾਵਤ ਵਿੱਚ ਕੀ ਫ਼ਰਕ ਹੈ?

ਕੋਈ ਫ਼ਰਕ ਨਹੀਂ। ਪੰਜਾਬੀ ਵਿੱਚ ਕਹਾਵਤ ਨੂੰ ਅਖਾਣ ਜਾਂ ਅਖੌਤ ਕਹਿੰਦੇ ਨੇ।

More quotations